View Details << Back    

Explainer: ਅਮਰੀਕਾ ਨਾਲ ਗੱਲਬਾਤ ਵਿਚਾਲੇ Cuba ਦਾ ਭਵਿੱਖ ਤੈਅ ਕਰਨ ਵਾਲੇ 'ਖਿਡਾਰੀ' ਕੌਣ ਹਨ?

  
  
Share
  Explainer: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਅਤੇ ਵੈਨੇਜ਼ੁਏਲਾ ਤੋਂ ਬਾਅਦ ਹੁਣ ਕਿਊਬਾ ਦੀ ਵਾਰੀ ਹੈ। ਹਾਲਾਂਕਿ ਅਮਰੀਕਾ ਅਤੇ ਕਿਊਬਾ ਨੇ ਭਾਰੀ ਤਣਾਅ ਦੇ ਬਾਵਜੂਦ ਆਪਸੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਊਬਾ ਦੀ ਤੇਲ ਸਪਲਾਈ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਕਾਰਨ ਕਿਊਬਾ ਦੀ ਕਮਿਊਨਿਸਟ ਸਰਕਾਰ 'ਤੇ ਸਮਝੌਤਾ ਕਰਨ ਲਈ ਦਬਾਅ ਬਹੁਤ ਵਧ ਗਿਆ ਹੈ। ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕਾਨੇਲ ਚਾਹੁੰਦੇ ਹਨ ਕਿ ਅਮਰੀਕਾ ਨਾਲ ਗੱਲਬਾਤ ਬਰਾਬਰੀ ਅਤੇ ਇੱਜ਼ਤ ਨਾਲ ਹੋਵੇ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਕਈ ਵਾਰ ਧਮਕੀ ਦਿੱਤੀ ਹੈ ਕਿ ਉਹ ਆਪਣੇ ਗੁਆਂਢੀ ਦੇਸ਼ ਕਿਊਬਾ ਨਾਲ ਜੋ ਚਾਹੁਣ ਕਰ ਸਕਦੇ ਹਨ, ਭਾਵੇਂ ਉਹ ਇੱਕ ਆਜ਼ਾਦ ਦੇਸ਼ ਹੀ ਕਿਉਂ ਨਾ ਹੋਵੇ। ਟਰੰਪ ਪ੍ਰਸ਼ਾਸਨ ਦੇ ਸੂਤਰਾਂ ਨੇ ਮੀਡੀਆ ਨੂੰ ਜਾਣਕਾਰੀ ਲੀਕ ਕੀਤੀ ਹੈ ਕਿ ਕਿਸੇ ਕਿਸਮ ਦਾ ਸੌਦਾ ਹੋ ਸਕਦਾ ਹੈ। 'ਦਿ ਨਿਊਯਾਰਕ ਟਾਈਮਜ਼' ਮੁਤਾਬਕ ਅਮਰੀਕਾ ਚਾਹੁੰਦਾ ਹੈ ਕਿ ਕਿਊਬਾ ਦੇ ਰਾਸ਼ਟਰਪਤੀ ਡਿਆਜ਼-ਕਾਨੇਲ ਆਪਣੀ ਕੁਰਸੀ ਛੱਡ ਦੇਣ। ਇਸ ਦੇ ਬਦਲੇ ਅਮਰੀਕਾ ਨੇ ਲਾਲਚ ਦਿੱਤਾ ਹੈ ਕਿ ਉਹ ਕਿਊਬਾ 'ਤੇ ਲਗਾਈਆਂ ਪਾਬੰਦੀਆਂ ਹਟਾ ਦੇਵੇਗਾ ਅਤੇ ਕਾਸਤਰੋ ਪਰਿਵਾਰ 'ਤੇ ਕੋਈ ਕਾਰਵਾਈ ਨਹੀਂ ਕਰੇਗਾ।
  LATEST UPDATES