View Details << Back    

ਨਸ਼ਾ ਤਸਕਰੀ ਕੇਸ: ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਬਲਤੇਜ ਦਾ ਨਾਮ ਪਹਿਲੀ ਵਾਰ ਜਨਤਕ

  
  
Share
  ਨਸ਼ਾ ਤਸਕਰੀ ਕੇਸ: ਨਿਊਜ਼ੀਲੈਂਡ ਦੀ ਪ੍ਰਮੁੱਖ ਖ਼ਬਰ ਸੰਸਥਾ ‘ਸਟੱਫ’ (Stuff) ਨੇ ਪਹਿਲੀ ਵਾਰ ਬਲਤੇਜ ਸਿੰਘ ਦਾ ਨਾਮ ਜਨਤਕ ਕੀਤਾ ਹੈ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦਾ ਭਤੀਜਾ ਹੈ। ਬਲਤੇਜ ’ਤੇ ਨਿਊਜ਼ੀਲੈਂਡ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੈਥਾਮਫੇਟਾਮਾਈਨ (ਨਸ਼ੀਲੇ ਪਦਾਰਥ) ਦੀ ਤਸਕਰੀ ਦਾ ਮਾਸਟਰਮਾਈਂਡ ਹੋਣ ਦਾ ਇਲਜ਼ਾਮ ਹੈ। ਹਾਲਾਂਕਿ ਭਾਰਤੀ ਅਤੇ ਕੌਮਾਂਤਰੀ ਮੀਡੀਆ ਨੇ ਪਹਿਲਾਂ ਹੀ ਉਸਦਾ ਨਾਮ ਪ੍ਰਕਾਸ਼ਿਤ ਕਰ ਦਿੱਤਾ ਸੀ, ਪਰ ਨਿਊਜ਼ੀਲੈਂਡ ਦੀ ਅਦਾਲਤ ਵੱਲੋਂ ਲਗਾਈ ਗਈ ਪਾਬੰਦੀ ਕਾਰਨ ਉੱਥੋਂ ਦਾ ਸਥਾਨਕ ਮੀਡੀਆ ਹੁਣ ਤੱਕ ਉਸਦੀ ਪਛਾਣ ਗੁਪਤ ਰੱਖਣ ਲਈ ਮਜਬੂਰ ਸੀ। ਬਲਤੇਜ ਨੇ ਹੁਣ ਖੁਦ ਹੀ ਆਪਣਾ ਨਾਮ ਗੁਪਤ ਰੱਖਣ ਦੀ ਕਾਨੂੰਨੀ ਲੜਾਈ ਵਾਪਸ ਲੈ ਲਈ ਹੈ। ਇਹ ਮਾਮਲਾ ਸਾਲ 2023 ਵਿੱਚ ਇੱਕ 21 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ, ਜਿਸ ਨੇ ਗਲਤੀ ਨਾਲ ਨਸ਼ੇ ਵਾਲੀ ਬੀਅਰ ਪੀ ਲਈ ਸੀ। ਪੁਲੀਸ ਨੇ ਜਾਂਚ ਦੌਰਾਨ ਕੈਨੇਡਾ ਤੋਂ ਆਏ ਜੂਸ ਅਤੇ ਬੀਅਰ ਦੇ ਡੱਬਿਆਂ ਵਿੱਚ ਲੁਕਾਇਆ ਹੋਇਆ ਲਗਭਗ 700 ਕਿਲੋ ਨਸ਼ਾ ਬਰਾਮਦ ਕੀਤਾ ਸੀ।
  LATEST UPDATES