View Details << Back    

BOLIVIA PLANE CRASH: ਕਰੰਸੀ ਲੈ ਕੇ ਜਾ ਰਿਹਾ ਜਹਾਜ਼ ਹਾਦਸਾਗ੍ਰਸਤ; 15 ਮੌਤਾਂ; 30 ਜ਼ਖ਼ਮੀ

  
  
Share
  ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਮਾਲਵਾਹਕ ਜਹਾਜ਼ ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਨੇੜਲੀ ਹਾਈਵੇਅ 'ਤੇ ਜਾ ਰਹੇ ਵਾਹਨਾਂ ਨਾਲ ਟਕਰਾ ਗਿਆ। ਇਹ ਜਹਾਜ਼ ਬੋਲੀਵੀਆ ਦੀ ਹਵਾਈ ਸੈਨਾ ਦਾ 'ਹਰਕੂਲਸ' ਜਹਾਜ਼ ਸੀ, ਜੋ ਕੇਂਦਰੀ ਬੈਂਕ ਦੇ ਨਵੇਂ ਨੋਟ ਦੂਜੇ ਸ਼ਹਿਰਾਂ ਵਿੱਚ ਲੈ ਕੇ ਜਾ ਰਿਹਾ ਸੀ।ਜਹਾਜ਼ ਦੇ ਟਕਰਾਉਣ ਕਾਰਨ ਹਾਈਵੇਅ 'ਤੇ ਮੌਜੂਦ 15 ਗੱਡੀਆਂ ਨੁਕਸਾਨੀਆਂ ਗਈਆਂ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਸੜਕ 'ਤੇ ਜਹਾਜ਼ ਦਾ ਮਲਬਾ, ਸੜੀਆਂ ਹੋਈਆਂ ਕਾਰਾਂ ਅਤੇ ਲਾਸ਼ਾਂ ਖਿਲਰੀਆਂ ਦਿਖਾਈ ਦੇ ਰਹੀਆਂ ਹਨ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਰਨ ਵਾਲੇ ਲੋਕ ਜਹਾਜ਼ ਵਿੱਚ ਸਵਾਰ ਸਨ ਜਾਂ ਸੜਕ 'ਤੇ ਜਾ ਰਹੀਆਂ ਕਾਰਾਂ ਵਿੱਚ। ਅੱਗ ਬੁਝਾਊ ਦਸਤੇ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਜਹਾਜ਼ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ।ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਵੱਡੀ ਮਾਤਰਾ ਵਿੱਚ ਨਕਦੀ ਹਵਾਈ ਅੱਡੇ ਦੇ ਬਾਹਰ ਖਿੱਲਰ ਗਈ। ਖ਼ਬਰਾਂ ਅਨੁਸਾਰ ਸੈਂਕੜੇ ਲੋਕ ਖਿੱਲਰੇ ਹੋਏ ਨੋਟਾਂ ਨੂੰ ਇਕੱਠਾ ਕਰਨ ਲਈ ਮੌਕੇ 'ਤੇ ਪਹੁੰਚ ਗਏ। ਸਥਿਤੀ ਇੰਨੀ ਵਿਗੜ ਗਈ ਕਿ ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਦੰਗਾ ਵਿਰੋਧੀ ਸਾਜ਼ੋ-ਸਾਮਾਨ ਦੀ ਵਰਤੋਂ ਕਰਨੀ ਪਈ।ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਅਧਿਕਾਰੀ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਡਾਣ ਭਰਦੇ ਸਮੇਂ ਜਹਾਜ਼ ਵਿੱਚ ਕੀ ਨੁਕਸ ਪਿਆ ਸੀ।
  LATEST UPDATES