View Details << Back    

Canada News: ਕੈਨੇਡਾ ’ਚ 28 ਸਾਲਾ ਨੌਜਵਾਨ ਦੀ ਹੱਤਿਆ ’ਤੇ ਪੁਲੀਸ ਨੂੰ ਗੈਂਗਵਾਰ ਦਾ ਸ਼ੱਕ

  
  
Share
  ਕੈਨੇਡਾ ਦੇ ਬਰਨਬੀ ਵਿੱਚ 28 ਸਾਲਾ ਭਾਰਤੀ ਮੂਲ ਦੇ ਨੌਜਵਾਨ ਦੀ ਹੱਤਿਆ ਕੀਤੀ ਗਈ ਸੀ। ਪੁਲੀਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਹੋ ਸਕਦਾ ਹੈ। ਪੀੜਤ ਦੀ ਪਛਾਣ ਦਿਲਰਾਜ ਸਿੰਘ ਗਿੱਲ ਵਜੋਂ ਹੋਈ ਸੀ ਜੋ ਵੈਨਕੂਵਰ ਦਾ ਰਹਿਣ ਵਾਲਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 22 ਜਨਵਰੀ ਨੂੰ ਸ਼ਾਮ ਵੇਲੇ ਕੈਨੇਡਾ ਵੇਅ ਦੇ 3700 ਬਲਾਕ ਦੇ ਨੇੜੇ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਇਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਇਹ ਨੌਜਵਾਨ ਬਚ ਨਹੀਂ ਸਕਿਆ।
  LATEST UPDATES