View Details << Back    

Explainer: ਕੀ ਹੈ ChatGPT ਦੀ ਨਕਲ ਕਰਦੀ ‘Sikh GPT’?

  
  
Share
  ਆਧੁਨਿਕ ਤਕਨੀਕ ਨੇ ਹਰ ਕੰਮ ਨੂੰ ਸੁਖਾਲਾ ਕਰ ਦਿੱਤਾ ਹੈ। ਗੱਲ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਕਰੀਏ ਤਾਂ ਇਸ ਦੀ ਵਰਤੋਂ ਵੀ ਹੋ ਰਹੀ ਹੈ ਤੇ ਦੁਰਵਰਤੋਂ ਵੀ ਹੋ ਰਹੀ ਹੈ। ਹੁਣ ਹਰ ਸਵਾਲ ਦਾ ਜਵਾਬ ਏਆਈ ਤੋਂ ਲੱਭ ਲਿਆ ਜਾਂਦਾ ਹੈ ਪਰ ਜਦੋਂ ਧਾਰਮਿਕ ਮਾਮਲਿਆਂ ਵਿੱਚ ਇਸ ਤਕਨੀਕ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਗਲਤੀਆਂ ਦੀ ਗੁੰਜਾਇਸ਼ ਤੇ ਦੁਰਵਤਰੋਂ ਦਾ ਖਦਸ਼ਾ ਵੀ ਵੱਧ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ‘ChatGPT’ ਦੀ ਨਕਲ ਕਰਦੀ ‘Sikh GPT’ ਨਾਮਕ ਏਆਈ ਪਲੇਟਫਾਰਮ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ‘Sikh GPT’ ਦੀ ਸਮੱਗਰੀ ਵਿੱਚ ਗੰਭੀਰ ਗਲਤੀਆਂ ਅਤੇ ਅੰਤਰਵਿਰੋਧ ਦਿਖਾਈ ਦਿੱਤੇ ਹਨ। ਇਸ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਕਰਦਿਆਂ ਯੂਨਾਈਟਿਡ ਸਿੱਖਸ (ਯੂਕੇ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਸਮੀ ਤੌਰ ’ਤੇ ਦਖ਼ਲ ਦੇਣ ਦੀ ਮੰਗ ਕੀਤੀ ਹੈ। ਐਪ ਸਟੋਰ ਅਤੇ ਗੂਗਲ ਪਲੇਅ ’ਤੇ ਉਪਲੱਬਧ ‘Sikh GPT’ ਇੱਕ ਏਆਈ ਆਧਾਰਿਤ ਟੂਲ ਹੈ ਜੋ ਆਪਣੇ ਆਪ ਨੂੰ ਸਿੱਖੀ, ਗੁਰਬਾਣੀ, ਇਤਿਹਾਸ ਅਤੇ ਰਹਿਤ-ਮਰਿਆਦਾ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਵਾਲਾ ਪਲੇਟਫਾਰਮ ਹੋਣ ਦਾ ਦਾਅਵਾ ਕਰਦਾ ਹੈ, ਉਹ ਵੀ ਡਿਸਕਲੇਮਰਾਂ ਸਮੇਤ ਪਰ ਯੂਨਾਈਟਿਡ ਸਿੱਖਸ (ਯੂਕੇ) ਅਨੁਸਾਰ, ਇਸ ਪਲੇਟਫਾਰਮ ਵੱਲੋਂ ਦਿੱਤੇ ਜਾ ਰਹੇ ਕਈ ਜਵਾਬ ਬਾਣੀ ਨਾਲ ਮੇਲ ਨਹੀਂ ਖਾਂਦੇ, ਤੱਥਾਂ ਤੋਂ ਵੱਖ ਤੇ ਅਧੂਰੇ ਹਨ ਤੇ ਕਾਫੀ ਗਲਤ ਵੀ ਹਨ। ਯੂਨਾਈਟਿਡ ਸਿੱਖਸ (UK)ਨੇ ਚੁੱਕਿਆ ਮੁੱਦਾ ਇਹ ਮਾਮਲਾ ਯੂਨਾਈਟਿਡ ਸਿੱਖਸ (ਯੂਕੇ) ਦੇ ਕਮਿਊਨੀਕੇਸ਼ਨਜ਼ ਅਤੇ ਐਡਵੋਕੇਸੀ ਡਾਇਰੈਕਟਰ ਹਰਮੀਤ ਸ਼ਾਹ ਸਿੰਘ, ਜੋ ਇੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਤਜਰਬੇਕਾਰ ਜਾਂਚ ਪੱਤਰਕਾਰ ਅਤੇ ਸੰਪਾਦਕ ਰਹੇ ਹਨ, ਨੇ ਚੁੱਕਿਆ ਹੈ। ਉਨ੍ਹਾਂ ਨੇ ‘Sikh GPT’ ’ਤੇ ਸੁਚੱਜੇ, ਤੱਥ-ਆਧਾਰਿਤ ਅਤੇ ਪਰਖਯੋਗ ਪ੍ਰੌਂਪਟਸ ਦੇ ਕੇ ਉਸ ਦੀ ਸਮੱਗਰੀ ਦੀ ਜਾਂਚ ਕੀਤੀ। ਇਨ੍ਹਾਂ ਪ੍ਰੌਂਪਟਸ ਰਾਹੀਂ ਦਿੱਤੇ ਗਏ ਜਵਾਬਾਂ ਵਿੱਚ ਗਲਤ ਪੰਕਤੀਆਂ ਨੂੰ ਗੁਰਬਾਣੀ ਵਜੋਂ ਦਰਸਾਇਆ ਗਿਆ ਅਤੇ ਬਾਣੀ ਦੇ ਅੱਖਰਾਂ, ਅੰਗਾਂ ਦੇ ਅੰਕਾਂ ਸਬੰਧੀ ਗੰਭੀਰ ਗਲਤੀਆਂ ਸਾਹਮਣੇ ਆਈਆਂ, ਜਿਸ ਨਾਲ ਇਹ ਸਪਸ਼ੱਟ ਹੋ ਗਿਆ ਕਿ ਪਲੇਟਫਾਰਮ ਭਰੋਸੇਯੋਗ ਧਾਰਮਿਕ ਸਰੋਤ ਵਜੋਂ ਕੰਮ ਕਰਨ ਦੇ ਯੋਗ ਨਹੀਂ ਹੈ । ਪੰਥਕ ਜਾਂਚ ਦੀ ਮੰਗ ਸੰਸਥਾ ਦਾ ਕਹਿਣਾ ਹੈ ਕਿ ਜੇ ਇਹ ਗਲਤੀਆਂ ਸਮੇਂ ’ਤੇ ਉਜਾਗਰ ਨਾ ਕੀਤੀਆਂ ਜਾਂਦੀਆਂ ਤਾਂ ‘Sikh GPT’ ਚੁੱਪਚਾਪ ਏਆਈ ਜਗਤ ਵਿੱਚ ਕੰਮ ਕਰਦਾ ਰਹਿੰਦਾ ਅਤੇ ਨਵੀਂ ਪੀੜ੍ਹੀ ਤੱਕ ਗਲਤ ਜਾਣਕਾਰੀ ਪਹੁੰਚਾਉਂਦਾ ਰਹਿੰਦਾ। ਇਹ ਪਲੇਟਫਾਰਮ ਬਿਨਾਂ ਕਿਸੇ ਪੰਥਕ ਨਿਗਰਾਨੀ ਦੇ ਇੱਕ ਅਣਉਪਚਾਰਿਕ ਧਾਰਮਿਕ ਅਥਾਰਟੀ ਵਾਂਗ ਵਰਤਿਆ ਜਾਣ ਲੱਗ ਪੈਂਦਾ। ਯੂਨਾਈਟਿਡ ਸਿੱਖਸ (ਯੂਕੇ) ਅਨੁਸਾਰ, ਇਹ ਮਾਮਲਾ ਸਾਫ਼ ਤੌਰ ’ਤੇ ਦੱਸਦਾ ਹੈ ਕਿ ਮੌਜੂਦਾ ਏਆਈ ਦੇ ਦੌਰ ਵਿੱਚ ਫੈਕਟ-ਚੈਕਿੰਗ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਬਣ ਚੁੱਕੀ ਹੈ। ਤਕਨੀਕੀ ਜਵਾਬ ਭਰੋਸੇਯੋਗ ਨਹੀਂ ਹੁੰਦੇ, ਖ਼ਾਸ ਕਰਕੇ ਜਦੋਂ ਮਾਮਲਾ ਧਾਰਮਿਕ, ਇਤਿਹਾਸਕ ਅਤੇ ਆਤਮਿਕ ਸਚਾਈ ਨਾਲ ਜੁੜਿਆ ਹੋਵੇ। 24 ਜਨਵਰੀ 2026 ਨੂੰ ਭੇਜੇ ਗਏ ਵਿਸਥਾਰਤ ਪੱਤਰ ਰਾਹੀਂ ਯੂਨਾਈਟਿਡ ਸਿੱਖਸ (ਯੂਕੇ) ਵੱਲੋਂ ਹਰਮੀਤ ਸ਼ਾਹ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਹੈ ਕਿ ‘Sikh GPT’ ਵਰਗੇ ਏਆਈ ਪਲੇਟਫਾਰਮਾਂ ਦੀ ਪੰਥਕ ਜਾਂਚ ਕੀਤੀ ਜਾਵੇ, ਸਿੱਖੀ ਨਾਲ ਸਬੰਧਤ ਏਆਈ ਵਰਤੋਂ ਲਈ ਦਿਸ਼ਾ-ਨਿਰਦੇਸ਼ ਨਿਰਧਾਰਤ ਕੀਤੇ ਜਾਣ ਅਤੇ ਲੋੜ ਪੈਣ ’ਤੇ ਸਬੰਧਤ ਪੱਖ ਨੂੰ ਕਾਰਨ-ਦੱਸੋ ਨੋਟਿਸ ਜਾਰੀ ਕੀਤਾ ਜਾਵੇ। ਇਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੱਕ ਭੇਜਿਆ ਗਿਆ ਹੈ।
  LATEST UPDATES