View Details << Back    

Chandigarh Airport: ਝੱਖੜ ਕਾਰਨ ਚੰਡੀਗੜ੍ਹ ਹਵਾਈ ਅੱਡੇ ’ਤੇ 20 ਉਡਾਣਾਂ ਰੱਦ

  
  
Share
  ਚੰਡੀਗੜ੍ਹ ਹਵਾਈ ਅੱਡੇ ’ਤੇ ਅੱਜ ਭਾਰੀ ਮੀਂਹ ਤੇ ਝੱਖੜ ਕਾਰਨ 20 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਦੋ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਇਸ ਤੋਂ ਇਲਾਵਾ ਕਈ ਉਡਾਣਾਂ ਦੇਰੀ ਨਾਲ ਚੱਲੀਆਂ। ਇੱਥੇ ਵੀਰਵਾਰ ਰਾਤ ਤੋਂ ਮੀਂਹ ਸ਼ੁਰੂ ਹੋਇਆ ਤੇ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਚੱਲੀਆਂ। ਟਰਾਈਸਿਟੀ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਕਾਰਨ ਨੌਂ ਆਉਣ ਵਾਲੀਆਂ ਅਤੇ 11 ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਹੈਦਰਾਬਾਦ-ਚੰਡੀਗੜ੍ਹ ਦੀ ਇੱਕ ਉਡਾਣ ਜੋ ਦੁਪਹਿਰ 12.05 ਵਜੇ ਪਹੁੰਚਣੀ ਸੀ, ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ, ਜਦੋਂ ਕਿ ਸ੍ਰੀਨਗਰ ਦੀ ਉਡਾਣ (6E262) ਜੋ ਦੁਪਹਿਰ 12.55 ਵਜੇ ਪਹੁੰਚਣੀ ਸੀ, ਨੂੰ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ। ਦਿਨ ਵੇਲੇ ਸ੍ਰੀਨਗਰ ਤੋਂ ਕੋਈ ਵੀ ਉਡਾਣ ਚੰਡੀਗੜ੍ਹ ਨਹੀਂ ਉਤਰੀ। ਇਸੇ ਤਰ੍ਹਾਂ ਚੇਨਈ-ਚੰਡੀਗੜ੍ਹ ਦੀ ਇੱਕ ਉਡਾਣ (6E6005) ਦੁਪਹਿਰ 2 ਵਜੇ ਲਈ ਨਿਰਧਾਰਤ ਕੀਤੀ ਗਈ ਸੀ, ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਅਬੂ ਧਾਬੀ ਤੋਂ ਇੱਕ ਅੰਤਰਰਾਸ਼ਟਰੀ ਉਡਾਣ ਥੋੜ੍ਹੀ ਦੇਰੀ ਨਾਲ ਪਹੁੰਚੀ, ਜਦੋਂ ਕਿ ਦੁਬਈ ਲਈ ਰਵਾਨਗੀ ਲਗਪਗ ਇੱਕ ਘੰਟਾ ਦੇਰੀ ਨਾਲ ਹੋਈ ਅਤੇ ਇਹ ਸ਼ਾਮ 5.31 ਵਜੇ ਗਈ।
  LATEST UPDATES