View Details << Back    

ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਸ਼ੇਖ ਹਸੀਨਾ ਨੂੰ 21 ਸਾਲ ਦੀ ਕੈਦ

  
  
Share
  ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਕ ਸਰਕਾਰੀ ਹਾਊਸਿੰਗ ਪ੍ਰੋਜੈਕਟ ਵਿੱਚ ਜ਼ਮੀਨਾਂ ਦੀ ਵੰਡ ਵਿੱਚ ਬੇਨਿਯਮੀਆਂ ਨਾਲ ਸਬੰਧਤ ਤਿੰਨ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਢਾਕਾ ਸਪੈਸ਼ਲ ਜੱਜ ਕੋਰਟ-5 ਦੇ ਜੱਜ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ 78 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੂੰ ਪੂਰਬਾਂਚਲ ਵਿੱਚ ਰਾਜੁਕ ਨਿਊ ਟਾਊਨ ਪ੍ਰੋਜੈਕਟ ਵਿੱਚ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿੱਚ ਹਰੇਕ ਵਿੱਚ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ, ਜੋ ਕੁੱਲ ਮਿਲਾ ਕੇ 21 ਸਾਲ ਬਣਦੀ ਹੈ। ਜੱਜ ਨੇ ਕਿਹਾ ਕਿ ਹਸੀਨਾ ਨੂੰ ਇਹ ਸਜ਼ਾਵਾਂ ਲਗਾਤਾਰ (consecutively) ਭੁਗਤਣੀਆਂ ਪੈਣਗੀਆਂ।
  LATEST UPDATES