View Details << Back    

ਫ਼ੌਜੀਆਂ ਦਾ ਧਰਮ ਪਰਖਣ ਦੀ ਗੱਲ ਮਾੜੀ: ਸ਼ਾਹ

  
  
Share
  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਫ਼ੌਜ ਦੇ ਜਵਾਨਾਂ ਦੀ ਜਾਤ ਅਤੇ ਧਰਮ ਜਾਣਨ ਦੀ ਗੱਲ ਆਖਦਿਆਂ ‘ਸ਼ਰਮ’ ਆਉਣੀ ਚਾਹੀਦੀ ਹੈ। ਬਿਹਾਰ ਦੇ ਮਧੂਬਨੀ, ਪੱਛਮੀ ਚੰਪਾਰਨ ਅਤੇ ਮੋਤੀਹਾਰੀ ਜ਼ਿਲ੍ਹਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ‘ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਘੁਸਪੈਠੀਏ’ ਦੇਸ਼ ਦੀਆਂ ਨੌਕਰੀਆਂ ਖੋਹ ਰਹੇ ਹਨ ਤੇ ਸੁਰੱਖਿਆ ਲਈ ਖ਼ਤਰਾ ਬਣੇ ਹੋਏ ਹਨ। ਬਿਹਾਰ ਵਿਧਾਨ ਸਭਾ ਚੋਣਾਂ ‘ਸੂਬੇ ਨੂੰ ਘੁਸਪੈਠੀਆਂ ਤੋਂ ਮੁਕਤ ਕਰਨ’ ਦੀਆਂ ਚੋਣਾਂ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਧੂਬਨੀ ਜ਼ਿਲ੍ਹੇ ਵਿੱਚ ਮਾਂ ਉਚੈਥ ਮੰਦਰ ਵਿੱਚ ਮੱਥਾ ਟੇਕਿਆ ਤੇ ਪ੍ਰਾਰਥਨਾ ਵੀ ਕੀਤੀ। ਸ੍ਰੀ ਸ਼ਾਹ ਨੇ ਦੋਸ਼ ਲਾਇਆ ਕਿ ਆਰ ਜੇ ਡੀ ਦੇ ਸ਼ਾਸਨ ਦੌਰਾਨ ‘ਕਤਲ ਤੇ ਜਬਰ-ਜਨਾਹ ਦੀਆਂ ਘਟਨਾਵਾਂ ਆਮ ਸਨ।
  LATEST UPDATES