View Details << Back    

ਨਿਰਪੱਖ ਚੋਣ ਹੋਣ ਦਿਓ: ਪ੍ਰਿਯੰਕਾ

  
  
Share
  ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਕਿ ਕੌਮੀ ਜਮਹੂਰੀ ਗੱਠਜੋੜ ਹਰਿਆਣਾ ਵਾਂਗ ਬਿਹਾਰ ਵਿੱਚ ਵੀ ਵਿਧਾਨ ਸਭਾ ਚੋਣਾਂ ਦੀ ਚੋਰੀ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਪੂਰਬੀ ਚੰਪਾਰਨ, ਸੀਤਾਮੜ੍ਹੀ ਅਤੇ ਮਧੂਬਨੀ ਜ਼ਿਲ੍ਹਿਆਂ ’ਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ, ‘‘ਚੋਣ ਕਮਿਸ਼ਨ ਨੇ ਸਾਡੇ ਸੰਵਿਧਾਨ ਤੇ ਲੋਕਤੰਤਰੀ ਹੱਕਾਂ ਨੂੰ ਕਮਜ਼ੋਰ ਕਰਨ ਲਈ ਸਰਕਾਰ ਨਾਲ ਗੱਠਜੋੜ ਕਰ ਲਿਆ ਹੈ। ਜਿਵੇਂ ਉਨ੍ਹਾਂ ਨੇ ਹਰਿਆਣਾ ਵਿੱਚ ਚੋਣਾਂ ਚੋਰੀ ਕੀਤੀਆਂ ਸਨ, ਉਸੇ ਤਰ੍ਹਾਂ ਉਹ ਬਿਹਾਰ ਵਿੱਚ ਵੋਟਰ ਸੂਚੀ ’ਚੋਂ 65 ਲੱਖ ਵੋਟਰਾਂ ਦੇ ਨਾਮ ਕੱਟ ਕੇ ਇੱਥੇ ਵੀ ਚੋਣਾਂ ਚੋਰੀ ਕਰਨ ਦੀ ਤਿਆਰੀ ਕਰ ਰਹੇ ਹਨ।’’ ਉਨ੍ਹਾਂ ਰਾਹੁਲ ਗਾਂਧੀ ਦੇ ਹਰਿਆਣਾ ਵਿੱਚ ਕਥਿਤ ਵੋਟ ਚੋਰੀ ਨਾਲ ਸਬੰਧਤ ਪ੍ਰੈੱਸ ਕਾਨਫ਼ਰੰਸ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਜਿਸ ਤਰ੍ਹਾਂ ਐੱਨ ਡੀ ਏ ਨੇ ਹਰਿਆਣਾ ਵਿੱਚ ਸਾਰੀ ਚੋਣ ਚੋਰੀ ਕਰ ਲਈ ਸੀ, ਉਸੇ ਤਰ੍ਹਾਂ ਉਹ ਬਿਹਾਰ ਵਿੱਚ ਵੀ ਚੋਣ ਚੋਰੀ ਕਰਨ ਦੀ ਤਿਆਰੀ ਕਰ ਰਿਹਾ ਹੈ।’’
  LATEST UPDATES