View Details << Back    

ਟੈਰਿਫਾਂ ਨੂੰ ਲੈ ਕੇ ਚੀਨੀ ਰਾਸ਼ਟਰਪਤੀ ਸ਼ੀ ਨਾਲ ਸਮਝੌਤਾ ਸਿਰੇ ਚੜ੍ਹਿਆ: ਟਰੰਪ

  
  
Share
  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਏਅਰ ਬੇਸ ’ਤੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲੇ। ਇਕ ਘੰਟਾ ਤੇ 40 ਮਿੰਟ ਦੇ ਕਰੀਬ ਚੱਲੀ ਇਸ ਬੈਠਕ ਮਗਰੋਂ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੈਰਿਫਾਂ ਵਿਚ ਕਟੌਤੀ ਲਈ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਸ ਦੇ ਬਦਲੇ ਵਿੱਚ ਪੇਈਚਿੰਗ ਅਮਰੀਕੀ ਸੋਇਆਬੀਨ ਦੀ ਖਰੀਦਦਾਰੀ ਮੁੜ ਸ਼ੁਰੂ ਕਰੇਗਾ, ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਨੂੰ ਜਾਰੀ ਰੱਖੇਗਾ ਅਤੇ ਫੈਂਟਾਨਿਲ ਦੇ ਗੈਰਕਾਨੂੰਨੀ ਵਪਾਰ ਖਿਲਾਫ਼ ਕਾਰਵਾਈ ਕਰੇਗਾ। ਸੂਤਰਾਂ ਮੁਤਾਬਕ ਸਮਝੌਤੇ ਤਹਿਤ ਚੀਨੀ ਦਰਾਮਦਾਂ ’ਤੇ ਲੱਗਦੇ 57 ਫੀਸਦ ਟੈਰਿਫ ਵਿਚ ਦਸ ਫੀਸਦ ਦੀ ਕਟੌਤੀ ਕੀਤੀ ਜਾਵੇਗੀ। ਦੋਵਾਂ ਆਗੂਆਂ ਦਰਮਿਆਨ ਨੇ ਬੈਠਕ ਦੌਰਾਨ ਟੈਰਿਫ਼, ਕੰਪਿਊਟਰ ਚਿੱਪ, ਦੁਰਲੱਭ ਧਰਤੀ ਖਣਿਜਾਂ ਤੇ ਟਕਰਾਅ ਵਾਲੇ ਹੋਰਨਾਂ ਮੁੱਦਿਆਂ ’ਤੇ ਚਰਚਾ ਕੀਤੀ। ਸ਼ੀ ਨਾਲ ਮੁਲਕਾਤ ਮਗਰੋਂ ਟਰੰਪ ਵਾਸ਼ਿੰਗਟਨ ਲਈ ਰਵਾਨਾ ਹੋ ਗਏ।
  LATEST UPDATES