View Details << Back    

ਟਰੰਪ ਦੀ ਭਾਰਤ ਨੂੰ ਚੇਤਾਵਨੀ... ਰੂਸੀ ਤੇਲ ਖਰੀਦਣਾ ਬੰਦ ਕਰੋ ਜਾਂ ਫਿਰ ਵੱਡੇ ਟੈਰਿਫਾਂ ਲਈ ਤਿਆਰ ਰਹੋ

  
  
Share
  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਮੁੜ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਂਝ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ‘ਮੋਟੇ’ ਟੈਕਸਾਂ ਦੇ ਰੂਪ ਵਿਚ ਕੀਮਤ ਤਾਰਨੀ ਹੋਵੇਗੀ। ਏਅਰ ਫੋਰਸ ਵਨ ’ਤੇ ਸਵਾਰ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ।’’ ਭਾਰਤ ਦੇ ਇਸ ਦਾਅਵੇ ਕਿ ਉਸ ਨੂੰ ਮੋਦੀ ਤੇ ਟਰੰਪ ਦਰਮਿਆਨ ਅਜਿਹੀ ਕਿਸੇ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ, ਬਾਰੇ ਪੁੱਛਣ ’ਤੇ ਟਰੰਪ ਨੇ ਕਿਹਾ, ‘‘ਪਰ ਜੇ ਉਹ ਇਹ ਕਹਿਣਾ ਚਾਹੁੰਦੇ ਹਨ, ਤਾਂ ਉਹ ਵੱਡੇ ਟੈਰਿਫ ਅਦਾ ਕਰਦੇ ਰਹਿਣਗੇ, ਅਤੇ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ।’’ ਪੱਛਮੀ ਮੁਲਕਾਂ ਵਿਚ ਹੱਥ ਪਿਛਾਂਹ ਖਿੱਚਣ ਮਗਰੋਂ ਭਾਰਤ ਰੂਸ ਤੋਂ ਤੇਲ ਖਰੀਦਣ ਵਾਲਾ ਸਭ ਤੋਂ ਵੱਡਾ ਖਰੀਦਦਾਰ ਹੈ। ਮਾਸਕੋ ਵੱਲੋਂ 2022 ਵਿਚ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਪੱਛਮੀ ਮੁਲਕਾਂ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ।
  LATEST UPDATES