View Details << Back    

ਯਾਤਰੀ ਦੀ ਸਿਹਤ ਵਿਗੜਨ ਕਾਰਨ ਸਾਊਦੀਆ ਦੀ ਉਡਾਣ ਤਿਰੂਵਨੰਤਪੁਰਮ ਉਤਰੀ

  
  
Share
  Saudia flight diverted to Thiruvananthapuram after passenger falls ill mid-air Thiruvananthapuram ਸਾਊਦੀਆ ਦੀ ਜਕਾਰਤਾ ਤੋਂ ਮਦੀਨਾ ਜਾ ਰਹੀ ਉਡਾਣ ਵਿਚ ਇਕ ਯਾਤਰੀ ਦੀ ਸਿਹਤ ਵਿਗੜ ਗਈ ਜਿਸ ਕਾਰਨ ਇਸ ਉਡਾਣ ਨੂੰ ਹੰਗਾਮੀ ਹਾਲਤ ਵਿਚ ਤਿਰੂਵਨੰਤਪੁਰਮ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਇੱਥੇ ਯਾਤਰੀ ਦੀ ਸਿਹਤ ਦੀ ਜਾਂਚ ਕੀਤੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਜਕਾਰਤਾ ਤੋਂ ਉਡਾਣ ਭਰਨ ਵਾਲੀ ਸਾਊਦੀ ਉਡਾਣ 821 ਨੂੰ ਇੱਕ ਯਾਤਰੀ ਦੇ ਬੇਹੋਸ਼ ਹੋ ਜਾਣ ਤੋਂ ਬਾਅਦ ਇੱਥੇ ਭੇਜ ਦਿੱਤਾ ਗਿਆ। ਇਸ ਹਵਾਈ ਜਹਾਜ਼ ਦੇ ਅਮਲੇ ਨੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਕੀਤਾ, ਜਿੱਥੇ ਐਮਰਜੈਂਸੀ ਲੈਂਡਿੰਗ ਅਤੇ ਡਾਕਟਰੀ ਸਹਾਇਤਾ ਲਈ ਪ੍ਰਬੰਧ ਕੀਤੇ ਗਏ ਸਨ। ਇਹ ਜਹਾਜ਼ ਸ਼ਾਮ 6.30 ਵਜੇ ਦੇ ਕਰੀਬ ਉਤਰਿਆ ਅਤੇ ਇੱਕ ਇੰਡੋਨੇਸ਼ਿਆਈ ਨਾਗਰਿਕ ਨੂੰ ਤੁਰੰਤ ਅਨੰਤਪੁਰੀ ਹਸਪਤਾਲ ਲਿਜਾਇਆ ਗਿਆ।
  LATEST UPDATES