View Details << Back    

Sukma Blast : ਮਾਓਵਾਦੀਆਂ ਦੇ IED ਧਮਾਕੇ ’ਚ ਏਐੱਸਪੀ ਸ਼ਹੀਦ, ਐੱਸਡੀਪੀਓ ਤੇ ਟੀਆਈ ਜ਼ਖ਼ਮੀ

  
  
Share
  ਨਈ ਦੁਨੀਆ ਨਿਊਜ਼, ਕੋਂਟਾ : ਛੱਤੀਸਗੜ੍ਹ ’ਚ ਬਸਤਰ ਡਵੀਜ਼ਨ ਦੇ ਸੁਕਮਾ ਜ਼ਿਲ੍ਹੇ ’ਚ ਮਾਓਵਾਦੀਆਂ ਦੇ ਆਈਈਡੀ ਧਮਾਕੇ ’ਚ ਕੋਂਟਾ ਦੇ ਏਐੱਸਪੀ ਆਕਾਸ਼ਰਾਓ ਗਿਰਪੁੰਜੇ ਸ਼ਹੀਦ ਹੋ ਗਏ। ਘਟਨਾ ਕੋਂਟਾ ਬਲਾਕ ਹੈੱਡਕੁਆਰਟਰ ਤੋਂ ਤਿੰਨ ਕਿਲੋਮੀਟਰ ਦੂਰ ਕੋਂਟਾ-ਏਰਾਬੋਰ ਮਾਰਕ ’ਤੇ ਡੋਂਡਰਾ ਤੇ ਫੰਦੀਗੁੜਾ ਵਿਚਕਾਰ ਹੋਈ। ਆਈਈਡੀ ਧਮਾਕੇ ਦੀ ਲਪੇਟ ’ਚ ਆ ਕੇ ਕੋਂਟਾ ਦੇ ਐੱਸਡੀਪੀਓ ਭਾਨੂਪ੍ਰਤਾਪ ਚੰਦਰਾਕਰ ਤੇ ਕੋਂਟਾ ਥਾਣਾ ਇੰਚਾਰਜ ਸੋਨਲ ਗਵਾਲਾ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰਾਏਪੁਰ ਦੇ ਰਾਮਕ੍ਰਿਸ਼ਣ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਸਥਿਰ ਹੈ। ਏਐੱਸਪੀ ਆਕਾਸ਼ ਦਾ ਮੰਗਲਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਮੁਤਾਬਕ ਐਤਵਾਰ ਰਾਤ ਫੰਦੀਗੁੜਾ ਨੇੜੇ ਇਕ ਕ੍ਰਸ਼ਰ ਪਲਾਂਟ ’ਚ ਮਾਓਵਾਦੀਆਂ ਨੇ ਇਕ ਬੈਕਹੋ ਲੀਡਰ ਮਸ਼ੀਨ (ਜੇਸੀਬੀ) ’ਚ ਅੱਗ ਲਗਾ ਦਿੱਤੀ ਸੀ। ਜਦੋਂ ਪੁਲਿਸ ਟੀਮ ਜਾਂਚ ਲਈ ਪੁੱਜੀ ਤਾਂ ਮਾਓਵਾਦੀਆਂ ਨੇ ਲੁਕ ਕੇ ਆਈਈਡੀ ’ਚ ਧਮਾਕਾ ਕਰ ਦਿੱਤਾ। ਸਾਰੇ ਜ਼ਖ਼ਮੀਆਂ ਨੂੰ ਕੋਂਟਾਂ ਹਸਪਤਾਲ ’ਚ ਮੁੱਢਲਾ ਇਲਾਜ ਦਿੱਤਾ ਗਿਆ। ਇਨ੍ਹਾਂ ’ਚ ਗੰਭੀਰ ਜ਼ਖ਼ਮੀ ਆਕਾਸ਼ ਰਾਓ ਦੀ ਇਲਾਜ ਦੌਰਾਨ ਮੌਤ ਹੋ ਗਈ। ਆਕਾਸ਼ ਰਾਏਪੁਰ ਦੇ ਵਾਸੀ ਸਨ ਤੇ 2013 ਬੈਚ ਦੇ ਵਧੀਕ ਪੁਲਿਸ ਸੁਪਰਡੈਂਟ ਸਨ। ਉਨ੍ਹਾਂ ਨੇ ਮਾਓਵਾਦੀ ਹਿੱਸਾ ਪ੍ਰਭਾਵਿਤ ਖੇਤਰਾਂ ’ਚ ਅਹਿਮ ਸੇਵਾਵਾਂ ਦੇਣ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਾਏਪੁਰ ’ਚ ਗਾਰਡ ਆਫ ਆਨਰ ਦਿੱਤਾ ਗਿਆ।
  LATEST UPDATES