View Details << Back    

ਬੂੰਦ-ਬੂੰਦ ਲਈ ਤਰਸੇਗਾ ਪਾਕਿਸਤਾਨ! ਸਿੰਧੂ ਸਮਝੌਤੇ ਤੋਂ ਬਾਅਦ ਭਾਰਤ ਦਾ ਇੱਕ ਹੋਰ ਸਖ਼ਤ ਕਦਮ; ਬਗਲੀਹਾਰ ਬੰਨ੍ਹ ਦੁਆਰਾ ਰੋਕਿਆ ਗਿਆ ਚਨਾਬ ਨਦੀ ਦਾ ਪਾਣੀ

  
  
Share
  ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ। ਹੁਣ ਇਸ ਦਿਸ਼ਾ ਵਿੱਚ ਪਹਿਲਾ ਕਦਮ ਚੁੱਕਦੇ ਹੋਏ ਬਗਲੀਹਾਰ ਡੈਮ ਦਾ ਪਾਣੀ ਰੋਕ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਸਰਕਾਰ ਨੇ ਚਨਾਬ ਨਦੀ 'ਤੇ ਬਣੇ ਬਗਲੀਹਾਰ ਡੈਮ ਤੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਸਰਕਾਰ ਜਲਦੀ ਹੀ ਜੇਹਲਮ ਨਦੀ 'ਤੇ ਬਣੇ ਕਿਸ਼ਨਗੰਗਾ ਡੈਮ ਦਾ ਪਾਣੀ ਰੋਕਣ ਦੀ ਵੀ ਯੋਜਨਾ ਬਣਾ ਰਹੀ ਹੈ। ਸਿੰਧੂ ਜਲ ਸੰਧੀ ਰੱਦ ਹੋਣ ਤੋਂ ਬਾਅਦ ਭਾਰਤ ਸਰਕਾਰ ਪਾਕਿਸਤਾਨ ਵਿੱਚ ਪਾਣੀ ਦੇ ਵਹਾਅ ਨੂੰ ਕੰਟਰੋਲ ਕਰ ਸਕਦੀ ਹੈ। ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਬਣੇ ਬਗਲੀਹਾਰ ਡੈਮ ਤੇ ਉੱਤਰੀ ਕਸ਼ਮੀਰ ਵਿੱਚ ਬਣੇ ਕਿਸ਼ਨਗੰਗਾ ਡੈਮ ਦੀ ਮਦਦ ਨਾਲ ਭਾਰਤ ਸਰਕਾਰ ਜਦੋਂ ਚਾਹੇ ਪਾਣੀ ਦੇ ਵਹਾਅ ਨੂੰ ਰੋਕ ਸਕਦੀ ਹੈ ਤੇ ਕਿਸੇ ਵੀ ਸਮੇਂ ਡੈਮ ਨੂੰ ਖੋਲ੍ਹ ਸਕਦੀ ਹੈ। ਪਾਕਿਸਤਾਨ ਨੂੰ ਕੀ ਹੋਵੇਗਾ ਨੁਕਸਾਨ ਭਾਰਤ ਬਗਲੀਹਾਰ ਤੇ ਕਿਸ਼ਨਗੰਗਾ ਡੈਮਾਂ ਨੂੰ ਬੰਦ ਕਰਕੇ ਜੇਹਲਮ ਤੇ ਚਨਾਬ ਨਦੀਆਂ ਦੇ ਵਹਾਅ ਨੂੰ ਘਟਾ ਸਕਦਾ ਹੈ। ਇਸ ਕਾਰਨ ਪਾਕਿਸਤਾਨ ਵਿੱਚ ਸੋਕੇ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ ਭਾਰਤ ਕਿਸੇ ਵੀ ਸਮੇਂ ਡੈਮ ਖੋਲ੍ਹ ਸਕਦਾ ਹੈ, ਜਿਸ ਕਾਰਨ ਪਾਕਿਸਤਾਨ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ।
  LATEST UPDATES