View Details << Back    

ਦਿੱਲੀ ਹਾਈਕੋਰਟ ਤੋਂ ਕਾਂਗਰਸ ਨੂੰ ਵੱਡਾ ਝਟਕਾ, ਫਿਲਹਾਲ ਬੈਂਕ ਖ਼ਾਤੇ ਰਹਿਣਗੇ Frozen; IT ਅਫਸਰਾਂ ਦੇ ਪੁਨਰ-ਮੁਲਾਂਕਣ ਵਿਰੁੱਧ ਪਟੀਸ਼ਨ ਖ਼ਾਰਜ

  
  
Share
  ਨਵੀਂ ਦਿੱਲੀ : ਕਾਂਗਰਸ ਪਾਰਟੀ ਨੂੰ ਅੱਜ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਟੈਕਸ ਅਥਾਰਟੀਆਂ ਵੱਲੋਂ ਕਾਂਗਰਸ ਦੇ ਖਿਲਾਫ ਚਾਰ ਸਾਲਾਂ ਦੀ ਮਿਆਦ ਲਈ ਟੈਕਸ ਪੁਨਰ-ਮੁਲਾਂਕਣ ਦੀ ਕਾਰਵਾਈ ਸ਼ੁਰੂ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਕੋਈ ਫੈਸਲਾ ਹੋਣ ਤੱਕ ਕਾਂਗਰਸ ਦੇ ਬੈਂਕ ਖਾਤੇ ਵੀ ਫ੍ਰੀਜ਼ ਰਹਿਣਗੇ। ਜਸਟਿਸ ਯਸ਼ਵੰਤ ਵਰਮਾ ਅਤੇ ਪੁਰੁਸ਼ੇਂਦਰ ਕੁਮਾਰ ਕੌਰਵ ਦੇ ਬੈਂਚ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇੱਕ ਹੋਰ ਸਾਲ ਲਈ ਟੈਕਸ ਦੇ ਮੁੜ ਮੁਲਾਂਕਣ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਚੁੱਕੇ ਹਾਂ ਅਤੇ ਉਸ ਫੈਸਲੇ ਵਿਰੁੱਧ ਪਟੀਸ਼ਨਾਂ ਨੂੰ ਮੁੜ ਖਾਰਜ ਕਰ ਦਿੱਤਾ ਜਾਂਦਾ ਹੈ। ਮੌਜੂਦਾ ਕੇਸ ਮੁਲਾਂਕਣ ਸਾਲ 2017 ਤੋਂ 2021 ਤੱਕ ਦਾ ਹੈ। ਪਿਛਲੀ ਪਟੀਸ਼ਨ ਜਿਸ ਨੂੰ ਪਿਛਲੇ ਹਫ਼ਤੇ ਰੱਦ ਕਰ ਦਿੱਤਾ ਗਿਆ ਸੀ, ਵਿੱਚ ਕਾਂਗਰਸ ਪਾਰਟੀ ਨੇ ਮੁਲਾਂਕਣ ਸਾਲ 2014-15 ਤੋਂ 2016-17 ਤੱਕ ਦੇ ਮੁਲਾਂਕਣ ਦੀ ਕਾਰਵਾਈ ਦੀ ਸ਼ੁਰੂਆਤ ਨੂੰ ਚੁਣੌਤੀ ਦਿੱਤੀ ਸੀ।
  LATEST UPDATES