View Details << Back    

ਗਾਜ਼ਾ 'ਚ ਜਲਦ ਜੰਗਬੰਦੀ ਦੇ ਸੰਕੇਤ, ਰਮਜ਼ਾਨ ਮਹੀਨੇ 'ਚ ਹੋ ਸਕਦਾ ਹੈ 130 ਇਜ਼ਰਾਇਲੀਆਂ ਨੂੰ ਰਿਹਾਅ ਕਰਨ ਦਾ ਐਲਾਨ

  
  
Share
  ਯਰੂਸ਼ਲਮ : ਇਜ਼ਰਾਈਲ ਹਮਾਸ ਯੁੱਧ ਲਗਭਗ ਪੰਜ ਮਹੀਨਿਆਂ ਤੋਂ ਜਾਰੀ ਗਾਜ਼ਾ ਯੁੱਧ ਵਿਚ ਦੂਜੀ ਵਾਰ ਜੰਗਬੰਦੀ ਲਈ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਇਹ ਜੰਗਬੰਦੀ ਵੀ ਸੀਮਤ ਸਮੇਂ ਲਈ ਹੋਵੇਗੀ ਅਤੇ ਇਸ ਦਾ ਮੁੱਖ ਉਦੇਸ਼ ਗਾਜ਼ਾ ਵਿੱਚ ਬੰਧਕ ਬਣਾਏ ਗਏ ਕਰੀਬ 130 ਇਜ਼ਰਾਈਲੀ ਨਾਗਰਿਕਾਂ ਨੂੰ ਰਿਹਾਅ ਕਰਵਾਉਣਾ ਹੋਵੇਗਾ। ਇਸ ਦੌਰਾਨ ਗਾਜ਼ਾ ਵਿੱਚ ਇਜ਼ਰਾਇਲੀ ਫੌਜ ਦੇ ਹਮਲੇ ਜਾਰੀ ਹਨ। ਇਨ੍ਹਾਂ ਹਮਲਿਆਂ ਦਰਮਿਆਨ ਇਜ਼ਰਾਈਲੀ ਫੌਜ ਨੇ ਹਮਾਸ ਦੇ ਕਈ ਲੜਾਕਿਆਂ ਨੂੰ ਕਾਬੂ ਕਰ ਲਿਆ ਹੈ ਜੋ ਬੇਘਰ ਹੋਏ ਲੋਕਾਂ ਵਿਚਾਲੇ ਭੱਜ ਰਹੇ ਸਨ। ਹੁਣ ਪੈਰਿਸ ਵਿੱਚ ਜੰਗਬੰਦੀ ਬਾਰੇ ਗੱਲਬਾਤ ਚੱਲ ਰਹੀ ਹੈ। ਇਸ ਵਾਰਤਾ ਵਿਚ ਕਤਰ, ਮਿਸਰ ਅਤੇ ਅਮਰੀਕਾ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਹਨ। ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ਾਚੀ ਹਾਨਾਬੀ ਮੁਤਾਬਕ ਇਜ਼ਰਾਈਲ ਦਾ ਵਫਦ ਗੱਲਬਾਤ 'ਚ ਹਿੱਸਾ ਲੈਣ ਤੋਂ ਬਾਅਦ ਤੇਲ ਅਵੀਵ ਪਰਤ ਗਿਆ ਹੈ। ਵਫ਼ਦ ਨੇ ਜੰਗਬੰਦੀ ਦੇ ਪੱਖ ਵਿੱਚ ਕੁਝ ਗੱਲਾਂ ਕਹੀਆਂ ਹਨ। ਗੱਲਬਾਤ ਵਿੱਚ ਸ਼ਾਮਲ ਇਹ ਲੋਕ ਜੰਗਬੰਦੀ ਦੀਆਂ ਸ਼ਰਤਾਂ ਬਾਰੇ ਜੰਗੀ ਮਾਮਲਿਆਂ ਬਾਰੇ ਮੰਤਰੀ ਮੰਡਲ ਨੂੰ ਦੱਸਣਗੇ। ਇਸ ਤੋਂ ਬਾਅਦ ਜੰਗਬੰਦੀ ਬਾਰੇ ਮੰਤਰੀ ਮੰਡਲ ਫੈਸਲਾ ਲਵੇਗਾ। ਰਮਜ਼ਾਨ ਮਹੀਨੇ ਹੋ ਸਕਦੀ ਹੈ ਜੰਗਬੰਦੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਜੰਗਬੰਦੀ ਹੁੰਦੀ ਹੈ ਤਾਂ ਇਹ ਰਮਜ਼ਾਨ ਦੇ ਮਹੀਨੇ 'ਚ ਹੋਵੇਗੀ ਤਾਂ ਕਿ ਮੁਸਲਮਾਨ ਆਪਣੀਆਂ ਧਾਰਮਿਕ ਗਤੀਵਿਧੀਆਂ ਨੂੰ ਅੰਜਾਮ ਦੇ ਸਕਣ। ਹੁਣ ਤੱਕ ਦੀ ਗੱਲਬਾਤ 'ਚ ਇਹ ਤੈਅ ਹੈ ਕਿ ਗਾਜ਼ਾ 'ਚ ਅਸਥਾਈ ਜੰਗਬੰਦੀ ਹੋਵੇਗੀ ਪਰ ਇਜ਼ਰਾਇਲੀ ਬੰਧਕਾਂ ਦੇ ਬਦਲੇ ਵੱਡੀ ਗਿਣਤੀ 'ਚ ਫਲਸਤੀਨੀ ਕੈਦੀਆਂ ਨੂੰ ਇਜ਼ਰਾਇਲੀ ਜੇਲਾਂ 'ਚੋਂ ਰਿਹਾਅ ਕੀਤਾ ਜਾਵੇਗਾ। ਨਵੰਬਰ 2023 ਦੀ ਜੰਗਬੰਦੀ ਵਿੱਚ, ਇੱਕ ਇਜ਼ਰਾਈਲੀ ਬੰਧਕ ਦੇ ਬਦਲੇ ਤਿੰਨ ਫਲਸਤੀਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਸੀ। ਇਸ ਦੌਰਾਨ ਗਾਜ਼ਾ ਵਿੱਚ ਜੰਗ ਜਾਰੀ ਹੈ। ਹਮਾਸ ਦੇ ਲੜਾਕਿਆਂ ਨਾਲ ਮੁਕਾਬਲੇ ਵਿੱਚ ਇਜ਼ਰਾਇਲੀ ਫੌਜ ਦੇ ਮੇਜਰ ਦੇ ਮਾਰੇ ਜਾਣ ਦੀ ਖਬਰ ਹੈ। ਇਸ ਨਾਲ ਗਾਜ਼ਾ ਵਿੱਚ ਮਰਨ ਵਾਲੇ ਇਜ਼ਰਾਇਲੀ ਫੌਜੀ ਜਵਾਨਾਂ ਦੀ ਗਿਣਤੀ 239 ਹੋ ਗਈ ਹੈ। ਇਸ ਜੰਗ ਵਿੱਚ 30 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਹਮਾਸ ਦੇ ਕਈ ਲੜਾਕੇ ਜੋ ਆਮ ਨਾਗਰਿਕਾਂ ਸਮੇਤ ਖਾਨ ਯੂਨਿਸ ਤੋਂ ਭੱਜ ਰਹੇ ਸਨ, ਨੂੰ ਇਜ਼ਰਾਇਲੀ ਫੌਜ ਨੇ ਫੜ ਲਿਆ ਹੈ। ਫੜੇ ਗਏ ਵਿਅਕਤੀਆਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਇਜ਼ਰਾਇਲੀ ਫੌਜ ਨੇ ਦਿੱਤੀ ਹੈ। ਇਸ ਦੌਰਾਨ ਸੀਰੀਆ ਦੇ ਹੋਮਸ ਸੂਬੇ 'ਚ ਇਜ਼ਰਾਇਲੀ ਹਵਾਈ ਹਮਲੇ 'ਚ ਤਿੰਨ ਲੋਕ ਮਾਰੇ ਗਏ ਹਨ। ਮਾਰੇ ਗਏ ਲੋਕ ਦੋ ਵਾਹਨਾਂ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਮਿਜ਼ਾਈਲ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਅਮਰੀਕਾ-ਬ੍ਰਿਟੇਨ ਨੇ 18 ਹਾਉਤੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਲਾਲ ਸਾਗਰ 'ਚ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਇਰਾਦੇ ਨਾਲ ਐਤਵਾਰ ਨੂੰ ਅਮਰੀਕਾ ਅਤੇ ਬ੍ਰਿਟੇਨ ਨੇ ਇਕ ਵਾਰ ਫਿਰ ਯਮਨ 'ਚ ਹਾਊਤੀ ਬਾਗੀਆਂ ਦੇ 18 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਵਿਚ ਹੂਤੀ ਦੀ ਹਮਲਾ ਕਰਨ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਿਆ ਹੈ। ਇਹ ਜਾਣਕਾਰੀ ਅਮਰੀਕੀ ਜਲ ਸੈਨਾ ਦੀ ਸੈਂਟਰਲ ਕਮਾਂਡ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗਾਜ਼ਾ 'ਤੇ ਇਜ਼ਰਾਈਲ ਦੇ ਹਮਲੇ ਦੇ ਵਿਰੋਧ 'ਚ ਹੂਤੀ ਬਾਗੀ ਲਗਭਗ ਚਾਰ ਮਹੀਨਿਆਂ ਤੋਂ ਲਾਲ ਸਾਗਰ ਤੋਂ ਲੰਘਣ ਵਾਲੇ ਜਹਾਜ਼ਾਂ 'ਤੇ ਹਮਲੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਹ ਸਮੁੰਦਰੀ ਰਸਤਾ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਮਾਰਗਾਂ ਵਿੱਚੋਂ ਇੱਕ ਹੈ।
  LATEST UPDATES