View Details << Back    

Gas Cylinder ਤੋਂ ਲੈ ਕੇ Income Tax ਤਕ ਅੱਜ ਤੋਂ ਬਦਲ ਰਹੇ ਹਨ ਇਹ ਨਿਯਮ, ਤੁਹਾਡੀ ਜੇਬ੍ਹ 'ਤੇ ਪਵੇਗਾ ਸਿੱਧਾ ਅਸਰ

  
  
Share
  ਨਵੀਂ ਦਿੱਲੀ: ਅੱਜ ਤੋਂ ਵਿੱਤੀ ਸਾਲ 24 ਦਾ ਇਕ ਹੋਰ ਨਵਾਂ ਮਹੀਨਾ ਸ਼ੁਰੂ ਹੋ ਰਿਹਾ ਹੈ। ਅੱਜ 1 ਅਗਸਤ ਹੈ ਤੇ ਅੱਜ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜ਼ਿੰਦਗੀ 'ਤੇ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਆਈਟੀਆਰ ਫਾਈਲ ਕਰਨ ਦੀ ਆਖਰੀ ਤਰੀਕ ਕੱਲ੍ਹ ਯਾਨੀ 31 ਜੁਲਾਈ 2023 ਤਕ ਸੀ ਜੋ ਹੁਣ ਲੰਘ ਗਈ ਹੈ। ਇਸ ਲਈ ਹੁਣ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਹਾਨੂੰ ਆਪਣਾ ITR ਫਾਈਲ ਕਰਨ 'ਤੇ ਕਿੰਨਾ ਜੁਰਮਾਨਾ ਦੇਣਾ ਪਵੇਗਾ। ਇਸ ਤੋਂ ਇਲਾਵਾ ਅੱਜ ਤੋਂ ਕ੍ਰੈਡਿਟ ਕਾਰਡ ਦੇ ਨਿਯਮਾਂ 'ਚ ਵੀ ਕੁਝ ਬਦਲਾਅ ਹੋਣ ਜਾ ਰਹੇ ਹਨ, ਜਦਕਿ ਜੇਕਰ ਤੁਸੀਂ ਆਪਣਾ ਘਰ ਖਰੀਦਣਾ ਚਾਹੁੰਦੇ ਹੋ ਤਾਂ ਇਸ 'ਚ ਕੁਝ ਬਦਲਾਅ ਵੀ ਕੀਤੇ ਗਏ ਹਨ। ਆਓ ਇਕ-ਇਕ ਕਰਕੇ ਜਾਣਦੇ ਹਾਂ ਕਿ ਅੱਜ ਯਾਨੀ 1 ਅਗਸਤ ਤੋਂ ਕੀ-ਕੀ ਬਦਲਾਅ ਹੋਣ ਵਾਲਾ ਹੈ। 1 ਅਗਸਤ ਤੋਂ ITR ਫਾਈਲ ਕਰਨ 'ਤੇ ਕਿੰਨਾ ਲੱਗੇਗਾ ਜੁਰਮਾਨਾ ? ਕੱਲ੍ਹ ਯਾਨੀ 31 ਜੁਲਾਈ ਤਕ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਸੀ। ਜੇਕਰ ਤੁਸੀਂ ਕੱਲ੍ਹ ਤਕ ਆਪਣੀ ITR ਫਾਈਲ ਕਰਨ ਤੋਂ ਖੁੰਝ ਗਏ ਹੋ ਤਾਂ ਤੁਹਾਨੂੰ ਹੁਣ ITR ਫਾਈਲ ਨਾ ਕਰਨ 'ਤੇ ਜੁਰਮਾਨਾ ਭਰਨਾ ਪੈ ਸਕਦਾ ਹੈ।
  LATEST UPDATES