View Details << Back    

ਕੈਨੇਡਾ 'ਚ ਜਾਤ ਆਧਾਰਤ ਟਿੱਪਣੀ ਕਰਨ ਵਾਲੇ ਦੋ ਪੰਜਾਬੀਆਂ ਨੂੰ ਭਾਰੀ ਜੁਰਮਾਨਾ

  
  
Share
  ਵੈਨਕੂਵਰ : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਭਾਰਤੀ ਮੂਲ ਦੇ ਉਨ੍ਹਾਂ ਦੋ ਵਿਅਕਤੀਆਂ ਨੂੰ 10 ਹਜ਼ਾਰ ਡਾਲਰ (ਛੇ ਲੱਖ ਭਾਰਤੀ ਰੁਪਏ ਤੋਂ ਵੱਧ) ਜੁਰਮਾਨਾ ਕੀਤਾ ਹੈ, ਜਿਨ੍ਹਾਂ ਨੇ ਕਿਸੇ ਹੋਰ ਵਿਅਕਤੀ ਜਾਤ-ਪਾਤ ਆਧਾਰਤ ਟਿੱਪਣੀਆਂ ਕੀਤੀਆਂ ਸਨ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਦੀ ਰਿਪੋਰਟ ਅਨੁਸਾਰ ਸਾਲ 2018 ’ਚ ਇੰਦਰਜੀਤ ਸਿੰਘ ਅਤੇ ਅਵਨਿੰਦਰ ਸਿੰਘ ਢਿੱਲੋਂ ਦਾ ਮਨੋਜ ਭੰਗੂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਤਦ ਮਨੋਜ ਭੰਗੂ ’ਤੇ ਇਨ੍ਹਾਂ ਦੋਵਾਂ ਨੇ ਪੰਜਾਬੀ ਭਾਸ਼ਾ ’ਚ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਟ੍ਰਿਬਿਊਨਲ ਦੇ ਮੁਖੀ ਸੋਨੀਆ ਪਿਜੀਹਨ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਇਹ ਟਿੱਪਣੀ ਇਕ ਤਰ੍ਹਾਂ ਹਿੰਸਾ ਦੇ ਸਮਾਨ ਹੈ। ਪੀੜਤ ਵਿਅਕਤੀ ਦਾ ਕਿਉਂਕਿ ਭਾਰਤ ’ਚ ਜਾਤ-ਪਾਤ ਆਧਾਰਤ ਵਿਤਕਰੇ ਦਾ ਲੰਮੇਰਾ ਇਤਿਹਾਸ ਰਿਹਾ ਹੈ, ਇਸ ਲਈ ਇਸ ਪੱਖਪਾਤ ਦੀ ਗੰਭੀਰਤਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਜਾਣਕਾਰੀ ਮੁਤਾਬਕ ਇਹ ਤਿੰਨੇ ਪੰਜਾਬੀ ਵਿਅਕਤੀ ਇਕ ਟੈਕਸੀ ਕੰਪਨੀ ’ਚ ਭਾਈਵਾਲ ਸਨ ਪਰ ਇੰਦਰਜੀਤ ਸਿੰਘ ਤੇ ਅਵਨਿੰਦਰ ਸਿੰਘ ਢਿੱਲੋਂ ਨੇ ਦੋ ਵਾਰ ਮਨੋਜ ਭੰਗੂ ਖ਼ਿਲਾਫ਼ ਇਤਰਾਜ਼ ਟਿੱਪਣੀਆਂ ਕੀਤੀਆਂ ਸਨ। ਅਜਿਹੀ ਕਿਸੇ ਘਟਨਾ ਬਦਲੇ ਪਹਿਲਾਂ ਕਿਸੇ ਪੰਜਾਬੀ ਨੂੰ ਇੰਨਾ ਜ਼ਿਆਦਾ ਜੁਰਮਾਨਾ ਨਹੀਂ ਕੀਤਾ ਗਿਆ।
  LATEST UPDATES