View Details << Back    

Shraddha Murder Case: ਕਤਲ ਤੋਂ ਕੁਝ ਸਮਾਂ ਪਹਿਲਾਂ ਸ਼ਰਧਾ ਦੀ ਆਖ਼ਰੀ ਚੈਟ ਆਈ ਸਾਹਮਣੇ, ਦੋਸਤ ਨੂੰ ਕਿਹਾ- 'I've got news'

  
  
Share
   ਦਿੱਲੀ ਦੇ ਛਤਰਪੁਰ ’ਚ ਮੁੰਬਈ ਦੀ ਸ਼ਰਧਾ ਕਤਲ ਕਾਂਡ ਦੀ ਜਾਂਚ ਅਹਿਮ ਮੋੜ ’ਤੇ ਹੈ। ਦਿੱਲੀ ਪੁਲਿਸ ਨੇ ਆਫਤਾਬ ਦੇ ਮਾਪਿਆਂ ਦੇ ਬਿਆਨ ਦਰਜ ਕਰ ਲਏ ਹਨ। ਬੁੱਧਵਾਰ ਨੂੰ ਆਫਤਾਬ ਦਾ ਪੋਲੀਗ੍ਰਾਫ ਟੈਸਟ ਯਾਨੀ ਲਾਈ ਡਿਟੈਕਟਰ ਟੈਸਟ ਕੀਤਾ ਗਿਆ। ਇਸ ਦੌਰਾਨ ਸ਼ਰਧਾ ਨੂੰ ਲੈ ਕੇ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸ਼ਰਧਾ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਦੀ ਆਖ਼ਰੀ ਗੱਲਬਾਤ ਸਾਹਮਣੇ ਆਈ ਹੈ। ਸ਼ਰਧਾ ਦਾ 18 ਮਈ ਨੂੰ ਰਾਤ 9-10 ਵਜੇ ਦੇ ਦਰਮਿਆਨ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ਾਮ ਨੂੰ ਕਰੀਬ 4.34 ਵਜੇ ਸ਼ਰਧਾ ਨੇ ਇਕ ਦੋਸਤ ਨੂੰ ਮੈਸੇਜ ਕੀਤਾ ਸੀ। ਆਪਣੀ ਆਖ਼ਰੀ ਚੈਟ ਵਿਚ ਸ਼ਰਧਾ ਆਪਣੇ ਦੋਸਤ ਨੂੰ ਕੁਝ ਦੱਸਣਾ ਚਾਹੁੰਦੀ ਸੀ। ਉਸ ਨੇ ਆਪਣੇ ਦੋਸਤ ਨੂੰ ਤਿੰਨ ਮੈਸੇਜ ਕੀਤੇ ਹਨ। ਇਸ ਵਿਚ ਸ਼ਰਧਾ ਲਿਖਦੀ ਹੈ ਕਿDude, I have got news ਯਾਨੀ ਮੇਰੇ ਕੋਲ ਇਕ ਖ਼ਬਰ ਹੈ। ਇਸ ਤੋਂ ਸਾਫ਼ ਹੈ ਕਿ ਸ਼ਰਧਾ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਦੋਸਤ ਨੂੰ ਕੁਝ ਅਹਿਮ ਗੱਲ ਦੱਸਣ ਵਾਲੀ ਸੀ ਪਰ ਸ਼ਰਧਾ ਨੂੰ ਨਹੀਂ ਪਤਾ ਸੀ ਕਿ ਇਹ ਗੱਲਾਂ ਉਸ ਦੀ ਜ਼ਿੰਦਗੀ ਦੇ ਆਖ਼ਰੀ ਸ਼ਬਦ ਹੋਣਗੇ।
  LATEST UPDATES