View Details << Back    

ਸ਼ਿਮਲਾ ਨਾਲੋਂ ਠੰਢੇ ਰਹੇ ਪੰਜਾਬ ਦੇ ਦੋ ਜ਼ਿਲ੍ਹੇ, IMD ਨੇ ਅਗਲੇ ਇਕ ਹਫ਼ਤੇ ਲਈ ਜਾਰੀ ਕੀਤਾ ਅਲਰਟ

  
  
Share
  ਪੰਜਾਬ 'ਚ ਹੁਣ ਠੰਢ ਦਾ ਕਹਿਰ ਸ਼ੁਰੂ ਹੋ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਕਈ ਜ਼ਿਲ੍ਹਿਆਂ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਬੁੱਧਵਾਰ ਨੂੰ ਪਠਾਨਕੋਟ ਤੇ ਜਲੰਧਰ ਸਭ ਤੋਂ ਠੰਢੇ ਰਹੇ। ਜਿੱਥੇ ਤਾਪਮਾਨ 5.4 ਡਿਗਰੀ ਸੈਲਸੀਅਸ ਰਿਹਾ। ਸੀਜ਼ਨ 'ਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ ਇੰਨਾ ਹੇਠਾਂ ਆਇਆ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿਚ ਸਵੇਰੇ ਧੁੰਦ ਛਾਈ ਰਹੀ। ਇਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਇਸ ਦੇ ਨਾਲ ਹੀ ਕਈ ਸ਼ਹਿਰਾਂ ਦਾ AQI ਵੀ ਘਟਣਾ ਸ਼ੁਰੂ ਹੋ ਗਿਆ ਹੈ। ਹੁਣ ਪ੍ਰਦੂਸ਼ਣ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ। ਅੱਜ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਰਿਹਾ ਜਦੋਂਕਿ ਇਹ ਵੱਧ ਤੋਂ ਵੱਧ 19.4 ਡਿਗਰੀ ਰਿਹਾ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਪਾਰਾ ਹੇਠਾਂ ਰਿਹਾ। ਰੋਪੜ 'ਚ 6.1 ਡਿਗਰੀ, ਫਰੀਦਕੋਟ 'ਚ 6.8 ਡਿਗਰੀ, ਪਟਿਆਲਾ 'ਚ 6.9 ਡਿਗਰੀ, ਜਲੰਧਰ 'ਚ 7.5 ਡਿਗਰੀ, ਹੁਸ਼ਿਆਰਪੁਰ 'ਚ 7.1 ਡਿਗਰੀ, ਮੁਕਤਸਰ 'ਚ 7.3 ਡਿਗਰੀ, ਲੁਧਿਆਣਾ 'ਚ 8.3 ਡਿਗਰੀ, ਅੰਮ੍ਰਿਤਸਰ 'ਚ 8.1 ਡਿਗਰੀ, ਗੁਰਦਾਸਪੁਰ 'ਚ 8.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਅਗਲੇ ਇਕ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਵਧ ਗਈ ਹੈ। ਅਗਲੇ ਇਕ ਹਫ਼ਤੇ ਤਕ ਸੂਬੇ 'ਚ ਮੌਸਮ ਖੁਸ਼ ਰਹੇਗਾ।
  LATEST UPDATES