View Details << Back    

ਵ੍ਹਟਸਐਪ ਨੇ 26 ਲੱਖ ਇਤਰਾਜ਼ਯੋਗ ਖਾਤੇ ਕੀਤੇ ਬੰਦ,ਕਿਹਾ- ਨਵੇਂ ਆਈਟੀ ਕਾਨੂੰਨ 2021 ਦੀ ਪਾਲਣਾ ਕਰਦੇ ਹੋਏ ਚੁੱਕਿਆ ਕਦਮ

  
  
Share
  ਮੈਟਾ ਦੀ ਮਾਲਕੀ ਵਾਲੇ ਵ੍ਹਟਸਐਪ ਨੇ ਕਿਹਾ ਹੈ ਕਿ ਉਸਨੇ ਸਤੰਬਰ ਮਹੀਨੇ ’ਚ ਭਾਰਤ ’ਚ 26 ਲੱਖ ਤੋਂ ਵੱਧ ਇਤਰਾਜ਼ਯੋਗ ਖਾਤਿਆਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ। ਅਜਿਹਾ ਉਸਨੇ ਨਵੇਂ ਆਈਟੀ ਕਾਨੂੰਨ 2021 ਦੀ ਪਾਲਣਾ ਕਰਦੇ ਹੋਏ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਹੈ ਕਿ ਆਈਟੀ ਨਿਯਮ 2021 ਅਨੁਸਾਰ, ਸਤੰਬਰ 2022 ’ਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਯੂਜ਼ਰ ਸੇਫਟੀ ਰਿਪੋਰਟ ’ਚ ਮਿਲੀਆਂ ਸ਼ਿਕਾਇਤਾਂ ਤੇ ਵ੍ਹਾਟਸਐਪ ਵੱਲੋਂ ਕੀਤੀ ਗਈ ਕਾਰਵਾਈ ਦਾ ਵੇਰਵਾ ਹੈ। ਨਾਲ ਹੀ, ਇਸ ਪਲੇਟਫਾਰਮ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ ਰਾਹੀਂ ਇਸ਼ਾਰਾ ਦਿੱਤਾ ਗਿਆ ਹੈ। ਇਸ ਨੇ ਅਗਸਤ ’ਚ ਭਾਰਤ ’ਚ ਕਰੀਬ 23 ਲੱਖ ਤੋਂ ਵੱਧ ਖਾਤਿਆਂ ’ਤੇ ਪਾਬੰਦੀ ਲਾਈ ਸੀ। ਆਈਟੀ ਨਿਯਮ 2021 ਅਨੁਸਾਰ, ਮੁੱਖ ਡਿਜੀਟਲ ਤੇ ਇੰਟਰਨੈੱਟ ਮੀਡੀਆ ਪਲੇਟਫਾਰਮ, ਜਿਸ ਵਿਚ 50 ਲੱਖ ਤੋਂ ਵੱਧ ਯੂਜ਼ਰ ਹਨ, ਉਨ੍ਹਾਂ ਨੂੰ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨੀ ਹੁੰਦੀ ਹੈ। ਇਸ ਵਿਚਾਲੇ, ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਡਿਜੀਟਲ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਮੰਤਵ ਨਾਲ ਕੁਝ ਸੋਧਾਂ ਦੇ ਨੋਟਿਸ ਦਿੱਤੇ ਹਨ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਜ਼ਰੂਰੀ ਹੈ। ਮੰਤਰਾਲੇ ਵੱਲੋਂ ਸਾਰੇ ਸਟੇਕਹੋਲਡਰਾਂ ਨੂੰ ਸ਼ਾਮਲ ਕਰਦੇ ਹੋਏ ਇਕ ਵਿਸਥਾਰਤ ਜਨਤਕ ਸਲਾਹ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਸੋਧਾਂ ਨੂੰ ਲਾਗੂ ਕੀਤਾ ਹੈ।
  LATEST UPDATES