View Details << Back    

Sidhu Moose Wala Murder: ਗੈਂਗਸਟਰ ਤੋਂ ਪੁੱਛਗਿੱਛ ਲਈ ਰਾਜਪੁਰਾ ਸੀਆਈਏ ਸਟਾਫ ਪੁੱਜੀ ਮੁੰਬਈ ਕ੍ਰਾਈਮ ਬ੍ਰਾਂਚ ਪੁਲਿਸ

  
  
Share
  ਰਾਜਪੁਰਾ: ਰਾਜਪੁਰਾ ਸਥਿਤ ਸੀਆਈਏ ਸਟਾਫ ਦੇ ਦਫ਼ਤਰ ਵਿਖੇ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ 3 ਗੈਂਗਸਟਰਾਂ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਉਰਫ਼ ਜੌਕਰ ਦਾ ਬਠਿੰਡਾ ਦੀ ਅਦਾਲਤ ਤੋਂ 6 ਦਿਨਾਂ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਪੁੱਛਗਿੱਛ ਲਈ ਇੱਥੇ ਰੱਖਿਆ ਹੋਇਆ ਹੈ। ਉਥੇ ਸ਼ੁੱਕਰਵਾਰ ਨੂੰ ਕਤਲ ਕਾਂਡ ਨਾਲ ਸਬੰਧਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ ਗਏ 2 ਹੋਰ ਗੈਂਗਸਟਰ ਮਨਪ੍ਰੀਤ ਰਈਆ ਤੇ ਮਨਦੀਪ ਤੂਫ਼ਾਨ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ ਰਾਜਪੁਰਾ ਲਿਆਂਦਾ ਗਿਆ। ਸੂਤਰਾਂ ਮੁਤਾਬਕ ਬੀਤੀ ਰਾਤ ਤੋਂ ਹੀ ਅਦਾਕਾਰ ਸਲਮਾਨ ਖ਼ਾਨ ਦਾ ਕਤਲ ਕਰਨ ਲਈ ਕੀਤੀ ਜਾ ਰਹੀ ਰੇਕੀ ਮਾਮਲੇ ’ਚ ਗੈਂਗਸਟਰ ਕਪਿਲ ਪੰਡਿਤ ਤੇ ਉਸਦੇ ਹੋਰਨਾਂ ਸਾਥੀਆਂ ਤੋਂ ਪੁਛਗਿੱਛ ਕਰਨ ਲਈ ਕ੍ਰਾਈਮ ਬ੍ਰਾਂਚ ਮੁੰਬਈ ਤੋਂ ਪੁਲਿਸ ਟੀਮ ਸੀਆਈਏ ਦਫ਼ਤਰ ਰਾਜਪੁਰਾ ਪਹੁੰਚੀ ਹੋਈ ਹੈ। ਜਿਸਦੇ ਚਲਦਿਆਂ ਦੇਰ ਰਾਤ ਤੋਂ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਆਉਣਾ ਜਾਣਾ ਜਾਰੀ ਹੈ, ਜਦਕਿ ਕਿਸੇ ਵੀ ਆਮ ਵਿਅਕਤੀ ਨੂੰ ਕਿਲ੍ਹੇ ਦੇ ਨੇੜੇ ਵੀ ਘੁੰਮਣ ਨਹੀਂ ਦਿੱਤਾ ਜਾ ਰਿਹਾ ਤੇ ਹਰ ਪਾਸੇ ਪੁਲਿਸ ਦਾ ਸਖ਼ਤ ਪਹਿਰਾ ਹੈ।
  LATEST UPDATES