View Details << Back    

ਅਮਰੀਕਾ 'ਚ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਨੂੰ ਅਦਾਲਤ ਨੇ ਔਰਤ ਦੀ ਹੱਤਿਆ ਦੇ ਦੋਸ਼ ਤੋਂ ਕੀਤਾ ਬਰੀ

  
  
Share
  ਅਮਰੀਕਾ : ਅਮਰੀਕਾ ਵਿੱਚ ਟੈਕਸਾਸ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ ਇੱਕ ਔਰਤ ਦੀ ਹੱਤਿਆ ਦੇ ਮਾਮਲੇ ਵਿੱਚ ਲਾਪਰਵਾਹੀ ਨਾਲ ਗੋਲ਼ੀ ਚਲਾਉਣ ਦੇ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਮੁਲਾਜ਼ਮ ਨੇ ਔਰਤ ਦੇ ਕੁੱਤੇ 'ਤੇ ਗੋਲ਼ੀ ਚਲਾਈ ਸੀ ਜਦੋਂ ਉਹ ਉਸ ਦਾ ਪਿੱਛਾ ਕਰ ਰਿਹਾ ਸੀ ਪਰ ਅਚਾਨਕ ਗੋਲ਼ੀ ਔਰਤ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਦਾ ਨਾਮ ਰਵਿੰਦਰ ਸਿੰਘ ਹੈ, ਜੋ 30 ਸਾਲਾ ਮੈਗੀ ਬਰੂਕਸ ਦੇ ਕਤਲ ਦੇ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ। ਉਹ ਉਸ ਦੌਰਾਨ ਵੈਲਫੇਅਰ ਚੈੱਕ ਲਈ ਬਰੂਕਸ ਗਿਆ ਸੀ। ਟੈਕਸਾਸ ਦੀ ਟੈਰੈਂਟ ਕਾਉਂਟੀ ਕ੍ਰਿਮੀਨਲ ਕੋਰਟ ਦੇ ਅਟਾਰਨੀ ਦੇ ਦਫ਼ਤਰ ਨੇ ਜਿਊਰੀ ਦੇ ਫ਼ੈਸਲੇ ਤੋਂ ਬਾਅਦ ਸੋਮਵਾਰ ਨੂੰ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਜਦੋਂ ਵੀ ਕਿਸੇ ਨਾਗਰਿਕ ਦੀ ਕਿਸੇ ਅਧਿਕਾਰੀ ਦੀ ਗ਼ਲਤੀ ਨਾਲ ਮੌਤ ਹੋ ਜਾਂਦੀ ਹੈ ਤਾਂ ਕੇਸ ਨੂੰ ਇੱਕ ਗ੍ਰੈਂਡ ਜਿਊਰੀ ਕੋਲ ਭੇਜਿਆ ਜਾਣਾ ਚਾਹੀਦਾ ਹੈ। ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ: “ਜਿਊਰੀ ਨੇ 2019 ਵਿੱਚ ਬਰੂਕਸ ਦੀ ਹੱਤਿਆ ਨਾਲ ਸਬੰਧਤ ਤੱਥਾਂ ਨੂੰ ਦੇਖਿਆ। ਉਸ ਨੇ ਕੇਸ ਦੇ ਸਬੰਧ ਵਿੱਚ ਗਵਾਹੀਆਂ ਅਤੇ ਸਬੂਤਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਰਵਿੰਦਰ ਦੋਸ਼ੀ ਨਹੀਂ ਹੈ। ਆਰਲਿੰਗਟਨ ਪੁਲਿਸ ਦੁਆਰਾ ਅਗਸਤ 2019 ਵਿੱਚ ਜਾਰੀ ਕੀਤੀ ਗਈ ਬਾਡੀਕੈਮ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪੁਲਿਸ ਨੂੰ ਇੱਕ ਸ਼ਾਪਿੰਗ ਸੈਂਟਰ ਦੇ ਨੇੜੇ ਇੱਕ ਖੁੱਲੇ ਮੈਦਾਨ ਵਿੱਚ ਇੱਕ ਔਰਤ ਦੇ ਬੇਹੋਸ਼ ਹੋਣ ਦੀ ਸੂਚਨਾ ਦਿੱਤੀ ਗਈ ਸੀ ਜਦੋਂ ਸਿੰਘ ਜਾਂਚ ਕਰਨ ਲਈ ਪਹੁੰਚੇ ਸਨ।'
  LATEST UPDATES